Under Supervision of Ms. Deepika Kanwar Asst Prof, Mrs. Manjeet Kaur Warden & S karamjeet Singh
ਬਾਬਾ ਫਰੀਦ ਲਾਅ ਕਾਲਜ ਦੇ ਐਨ.ਸੀ.ਸੀ. ਡੇ ਮਨਾਇਆ ਗਿਆ ਫਰੀਦਕੋਟ
ਫਰੀਦਕੋਟ ( ) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵੱਲੋਂ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ 13 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਾਰਗਿਲ ਵਿਜੇ ਦਿਵਸ ਮੌਕੇ ਸ਼ਹਿਰ ਵਿੱਚ ਸਥਿਤ ਸੂਰਵੀਰਾਂ ਦੇ ਬੁੱਤਾਂ ਦੀ ਸਾਫ-ਸਫਾਈ ਕੀਤੀ। ਇਸ ਸਬੰਧੀ ਕਾਲਜ ਦੇ ਐਨ.ਸੀ.ਸੀ. ਕੇਅਰ ਟੇਕਰ ਸ਼੍ਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਐਨ.ਸੀ.ਸੀ ਦੇ ਕੈਡਿਟਸ ਵੱਲੋਂ ਸ਼ਹਿਰ ਵਿੱਚ ਸਥਿਤ ਕੋਤਵਾਲੀ ਚੌਂਕ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਬੁੱਤ ਅਤੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸਥਿਤ ਸ. ਭਗਤ ਸਿੰਘ ਜੀ ਦੇ ਬੁੱਤ ਦੀ ਬੜੇ ਹੀ ਸਨਮਾਨ ਅਤੇ ਆਦਰ ਨਾਲ ਸਾਫ-ਸਫਾਈ ਕੀਤੀ ਗਈ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਦੱਸਿਆ ਕਿ ਭਾਰਤ ਦੀ ਅਜਾਦੀ ਲਈ ਸ਼ਹੀਦ ਹੋਏ ਸੂਰਵੀਰ ਜਿਨਾਂ ਦੇ ਬੁੱਤ ਸ਼ਹਿਰ ਵਿੱਚ ਸਥਾਪਿਤ ਕੀਤੇ ਹੋਏ ਹਨ ਆਉਣ ਵਾਲੀ ਪੀੜੀ ਲਈ ਪ੍ਰੇਰਣਾਸ੍ਰੋਤ ਹਨ। ਉਹਨਾਂ ਕਿਹਾ ਕਿ ਇਹ ਕਾਲਜ ਦੀ ਖੁਸ਼ਕਿਸਮਤੀ ਹੈ ਕਿ ਐਨ.ਸੀ.ਸੀ. ਦੇ ਮਾਧਿਅਮ ਤੋਂ ਕਾਲਜ ਨੂੰ ਇਹਨਾਂ ਮਹਾਨ ਸੂਰਵੀਰਾਂ ਦੇ ਬੁੱਤਾਂ ਦੀ ਸਾਫ-ਸਫਾਈ ਦਾ ਕੰਮ ਦਿੱਤਾ ਗਿਆ ਹੈ।
Students of BFLC visited National Lok Adalat at District court ,Faridkot on September14,2024
ਬਾਬਾ ਫਰੀਦ ਲਾਅ ਕਾਲਜ ਦੇ ਐਨ.ਸੀ.ਸੀ. ਕੈਡਿਟਸ ਨੇ ਕਾਰਗਿਲ ਵਿਜੇ ਦਿਵਸ ਤੇ ਸੂਰਵੀਰਾਂ ਦੇ ਬੁੱਤਾਂ ਦੀ ਕੀਤੀ ਸਾਫ-ਸਫਾਈ
ਫਰੀਦਕੋਟ ( ) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵੱਲੋਂ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ 13 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਾਰਗਿਲ ਵਿਜੇ ਦਿਵਸ ਮੌਕੇ ਸ਼ਹਿਰ ਵਿੱਚ ਸਥਿਤ ਸੂਰਵੀਰਾਂ ਦੇ ਬੁੱਤਾਂ ਦੀ ਸਾਫ-ਸਫਾਈ ਕੀਤੀ। ਇਸ ਸਬੰਧੀ ਕਾਲਜ ਦੇ ਐਨ.ਸੀ.ਸੀ. ਕੇਅਰ ਟੇਕਰ ਸ਼੍ਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਐਨ.ਸੀ.ਸੀ ਦੇ ਕੈਡਿਟਸ ਵੱਲੋਂ ਸ਼ਹਿਰ ਵਿੱਚ ਸਥਿਤ ਕੋਤਵਾਲੀ ਚੌਂਕ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਬੁੱਤ ਅਤੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸਥਿਤ ਸ. ਭਗਤ ਸਿੰਘ ਜੀ ਦੇ ਬੁੱਤ ਦੀ ਬੜੇ ਹੀ ਸਨਮਾਨ ਅਤੇ ਆਦਰ ਨਾਲ ਸਾਫ-ਸਫਾਈ ਕੀਤੀ ਗਈ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਦੱਸਿਆ ਕਿ ਭਾਰਤ ਦੀ ਅਜਾਦੀ ਲਈ ਸ਼ਹੀਦ ਹੋਏ ਸੂਰਵੀਰ ਜਿਨਾਂ ਦੇ ਬੁੱਤ ਸ਼ਹਿਰ ਵਿੱਚ ਸਥਾਪਿਤ ਕੀਤੇ ਹੋਏ ਹਨ ਆਉਣ ਵਾਲੀ ਪੀੜੀ ਲਈ ਪ੍ਰੇਰਣਾਸ੍ਰੋਤ ਹਨ। ਉਹਨਾਂ ਕਿਹਾ ਕਿ ਇਹ ਕਾਲਜ ਦੀ ਖੁਸ਼ਕਿਸਮਤੀ ਹੈ ਕਿ ਐਨ.ਸੀ.ਸੀ. ਦੇ ਮਾਧਿਅਮ ਤੋਂ ਕਾਲਜ ਨੂੰ ਇਹਨਾਂ ਮਹਾਨ ਸੂਰਵੀਰਾਂ ਦੇ ਬੁੱਤਾਂ ਦੀ ਸਾਫ-ਸਫਾਈ ਦਾ ਕੰਮ ਦਿੱਤਾ ਗਿਆ ਹੈ।

ਬਾਬਾ ਫਰੀਦ ਲਾਅ ਕਾਲਜ ਵਿੱਚ ਦੇ ਵਿਦਿਆਰਥੀਆਂ ਦਾ ਆਰਟੀਕਲ ਇੰਟਰਨੈਸ਼ਨਲ ਜਨਰਲ ਵਿੱਚ ਛਪਿਆ
ਫਰੀਦਕੋਟ ( ) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਨੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਜੀ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਦਾ ਰਿਸਰਚ ਆਰਟੀਕਲ ਬਲੈਕ ਐਂਡ ਵਾਈਟ ਲੀਗਲ ਇੰਟਰਨੈਸ਼ਨਲ ਲਾਅ ਜਰਨਲ ਵਿੱਚ ਛਪਿਆ। ਇਹ ਆਰਟੀਕਲ ਸਾਈਬਰ ਕ੍ਰਾਈਮ ਅਗੇਨਸਟ ਵੂਮੈਨ ਵਿਸ਼ੇ ਤੇ ਸੀ। ਇਸ ਵਿੱਚ ਵਿਦਿਆਰਥੀਆਂ ਨੇ ਲਗਭਗ 50 ਬੁੱਕਸ, ਆਰਟੀਕਲ ਅਤੇ ਇੰਟਰਨੈੱਟ ਤੋਂ ਜਾਣਕਾਰੀ ਇਕੱਠੀ ਕਰਕੇ ਪਰੋਪਰ ਬਲੂ ਬੁੱਕ ਅਨੁਸਾਰ ਫੁੱਟ ਨੋਟਿੰਗ ਦੇ ਕੇ ਇਸ ਰਿਸਰਚ ਆਰਟੀਕਲ ਨੂੰ ਛਪਣਯੋਗ ਬਣਾਇਆ। ਵਿਦਿਆਰਥਣ ਸਾਕਸ਼ੀ ਸ਼ਰਮਾ ਅਤੇ ਮੁਸਕਾਲ ਮਿੱਤਲ, ਕਲਾਸ (ਬੀ.ਏ.ਐਲਐਲ.ਬੀ, ਭਾਗ-ਪੰਜਵਾਂ) ਦਾ ਕਾਲਜ ਵਿਖੇ ਪਹੁੰਚਣ ਤੇ ਮਾਨਯੋਗ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਸਨਮਾਨਿਤ ਕੀਤਾ। ਅੰਤ ਵਿੱਚ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਸ਼੍ਰੀ ਪੰਕਜ (ਅਸਿਸਟੈਂਟ ਪ੍ਰੋਫੈਸਰ) ਨੂੰ ਵਧਾਈਆਂ ਦਿੱਤੀਆਂ।



ਬਾਬਾ ਫਰੀਦ ਲਾਅ ਕਾਲਜ ਵਿੱਚ ਹੋਇਆ ਐੱਨ.ਸੀ.ਸੀ ਅਲਾਟਮੈਂਟ ਪ੍ਰੋਗਰਾਮ
ਫਰੀਦਕੋਟ
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਜੀ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਵਿੱਚ ਐਨ.ਸੀ.ਸੀ ਯੂਨਿਟ ਸ਼ੁਰੂ ਕੀਤੀ ਗਈ। ਇਸ ਸਬੰਧੀ ਲਾਅ ਕਾਲਜ ਨੂੰ ਫਿਰੋਜ਼ਪੁਰ ਕੈਂਟ-13 ਪੰਜਾਬ ਬਟਾਲੀਅਨ ਐਨ.ਸੀ.ਸੀ ਵੱਲੋਂ ਕਾਲਜ ਵਿੱਚ ਗਾਰਡ-ਆਫ-ਆਨਰ ਸੈਰੇਮਨੀ ਕੀਤੀ ਗਈ ਇਸ ਤੋਂ ਬਾਅਦ ਕਰਨਲ ਮਨੋਹਰ ਲਾਲ ਸ਼ਰਮਾ (ਸੀ.ਓ. 13 ਪੰਜਾਬ ਬਟਾਲੀਅਨ, ਫਿਰੋਜਪੁਰ ਕੈਂਟ) ਨੇ ਕਾਲਜ ਪ੍ਰਿੰਸੀਪਲ ਨੂੰ ਐੱਨ.ਸੀ.ਸੀ ਸਰਟੀਫਿਕੇਟ ਅਤੇ ਐੱਨ.ਸੀ.ਸੀ ਫਲੈਗ ਭੇਂਟ ਕੀਤਾ ਗਿਆ। ਇਸ ਸਮੇਂ ਕਰਨਲ ਜੀ. ਅਰੀਵਿੰਦਨ (ਐਡਮਿਨ 13 ਪੰਜਾਬ ਬਟਾਲੀਅਨ, ਫਿਰੋਜਪੁਰ ਕੈਂਟ), ਸੂਬੇਦਾਰ ਮੇਜਰ ਅੰਗਰੇਜ ਸਿੰਘ, ਲੈਫਟੀਨੈਂਟ ਮੋਹਨ ਕੁਮਾਰ, ਲੈਫਟੀਨੈਂਟ ਹਰਪ੍ਰੀਤ ਸਿੰਘ ਅਤੇ ਹੋਰ ਆਰਮੀ ਅਫਸਰ ਮੌਜੂਦ ਸਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਦੱਸਿਆ ਕਿ ਕਾਲਜ ਵਿੱਚ ਐਨ.ਸੀ.ਸੀ ਲਿਆਉਣ ਲਈ ਜ਼ਰੂਰੀ ਸ਼ਰਤਾਂ ਪੂਰੀਆ ਕੀਤੀਆ ਜਾ ਚੁੱਕੀਆ ਹਨ। ਹੁਣ ਕਾਲਜ ਦੇ 18 ਵਿਦਿਆਰਥੀ ਐਨ.ਸੀ.ਸੀ ਲਈ ਸਬੰਧਤ ਆਰਮੀ ਆਫੀਸਰ ਦੁਆਰਾ ਚੁਣੇ ਜਾਣਗੇ ਅਤੇ ਕਾਲਜ ਵਿੱਚ ਐਨ.ਸੀ.ਸੀ ਕੋਰਸ ਮੁਕੰਮਲ ਤਰੀਕੇ ਨਾਲ ਰੈਗੂਲਰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੀ ਸਕਾਰਾਤਮਕ ਸੋਚ ਨੂੰ ਅਗਾਹਵਧੂ ਸੰਚਾਰ ਕਰਨ ਲਈ ਐਨ.ਸੀ.ਸੀ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੈ। ਇਸ ਉਪਰੰਤ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਵੀ ਜ਼ਰੂਰੀ ਹੈ। ਇਸ ਮੌਕੇ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਅਤੇ ਡਾ. ਗੁਰਇੰਦਰ ਮੋਹਣ ਸਿੰਘ ਜੀ ਨੇ ਪ੍ਰਿੰਸੀਪਲ, ਇੰਚਾਰਜ ਅਕੈਡਮਿਕ, ਟੀਚਿੰਗ ਸਟਾਫ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਐਨ.ਸੀ.ਸੀ ਆਉਣ ਤੇ ਵਧਾਈ ਦਿੱਤੀ ਅਤੇ ਇਸਨੂੰ ਬਹੁਤ ਸ਼ਲਾਘਾਯੋਗ ਕਦਮ ਦੱਸਿਆ। ਇਸ ਸਮੇਂ ਸ਼੍ਰੀ ਪੰਕਜ (ਐਨ.ਸੀ.ਸੀ. ਕੇਅਰਟੇਕਰ ਆਫਿਸਰ) ਨੇ ਪ੍ਰੋਗਰਾਮ ਦੀ ਤਿਆਰੀ ਕਰਵਾਉਣ ਲਈ ਨਾਨ-ਟੀਚਿੰਗ ਅਤੇ ਸਪੋਰਟਿੰਗ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਕੁਲਜੀਤ ਸਿੰਘ ਮੌਂਗੀਆ ਵੀ ਹਾਜਿਰ ਰਹੇ।



ਬਾਬਾ ਫਰੀਦ ਲਾਅ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਪੀ.ਸੀ.ਐਸ ਜੁਡਿਸ਼ਰੀ ਵਿੱਚ ਮਾਰੀ ਬਾਜੀ
- ਮੋਹਿਨੀ ਗੋਇਲ, ਸੁਮਨਦੀਪ ਕੌਰ ਅਤੇ ਇੰਦਰਜੀਤ ਸਿੰਘ ਦਾ ਕਾਲਜ ਪਹੁੰਚਣ ਤੇ ਨਿੱਘਾ ਸੁਆਗਤ -
ਫਰੀਦਕੋਟ ( ) ਬਾਬਾ ਫਰੀਦ ਸੰਸਥਾਵਾਂ ਦੇ ਸਿਰਜਣਹਾਰ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਜੀ ਦੀ ਅਗਵਾਈ ਵਿੱਚ ਚੱਲ ਰਹੀ ਪੰਜਾਬ ਪ੍ਰਸਿੱਧ ਕਾਨੂੰਨ ਦੀ ਪੜ੍ਹਾਈ ਵਿੱਚ ਅੱਵਲ ਸੰਸਥਾ ਬਾਬਾ ਫਰੀਦ ਲਾਅ ਕਾਲਜ, ਫਰੀਦਕੋਟ ਦੇ ਤਿੰਨ ਵਿਦਿਆਰਥੀ ਮੋਹਿਨੀ ਗੋਇਲ, ਸੁਮਨਦੀਪ ਕੌਰ ਅਤੇ ਇੰਦਰਜੀਤ ਸਿੰਘ ਪੀ.ਸੀ.ਐਸ ਜੁਡੀਸ਼ਰੀ ਸਾਲ 2023 ਪਾਸ ਕਰਕੇ ਜੱਜ ਬਣੇ, ਜਿਨ੍ਹਾਂ ਦੇ ਸਨਮਾਨ ਲਈ ਕਾਲਜ ਵਿੱਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜੱਜ ਬਣ ਚੁੱਕੇ ਤਿੰਨਾਂ ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ਤੇ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ ਗਿਆ। ਇਸ ਮੌਕੇ ਤਿੰਨੋਂ ਜੱਜ ਸਾਹਿਬਾਂ ਉੱਪਰ ਫੁਲਾਂ ਦੀ ਵਰਖਾ ਕਰਦੇ ਹੋਏ ਢੋਲ ਦੀ ਤਾਲ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਤਿੰਨੋਂ ਜੱਜ ਬਣ ਚੁੱਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਵਧਾਈਆਂ ਦਿੱਤੀਆਂ। ਡਾ. ਨਵਜੋਤ ਕੌਰ (ਇੰਚਾਰਜ ਅਕੈਡਮਿਕ) ਨੇ ਆਈਆਂ ਹੋਈਆਂ ਸਖਸ਼ੀਅਤਾਂ ਦਾ ਸੁਆਗਤ ਕੀਤਾ। ਇਸ ਪ੍ਰੋਗਰਾਮ ਵਿੱਚ ਮੋਹਿਨੀ ਗੋਇਲ, ਸੁਮਨਦੀਪ ਕੌਰ ਅਤੇ ਇੰਦਰਜੀਤ ਸਿੰਘ ਨੇ ਆਪਣੇ ਜੱਜ ਬਣਨ ਤੱਕ ਤੇ ਸਫਰ ਨੂੰ ਵਿਦਿਆਰਥੀਆਂ ਨਾਲ ਸਾਂਝੇ ਕੀਤਾ। ਉਹਨਾਂ ਸਖਤ ਮਿਹਨਤ ਅਤੇ ਆਪਣੇ ਟੀਚੇ ਤੇ ਡਟੇ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਸੱਭਿਆਚਾਰਕ ਗਤੀਵਿਧੀਆਂ ਸਰਸਵਤੀ ਵੰਦਨਾ, ਗੀਤ, ਗਿੱਧਾ, ਭੰਗੜਾ ਅਤੇ ਸਕਿੱਟ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਪ੍ਰੋਗਰਾਮ ਦੇ ਆਖਰ ਵਿੱਚ ਤਿੰਨੋਂ ਕਾਲਜ ਦੇ ਬਣੇ ਜੱਜ ਸਾਹਿਬਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਚੇਅਰਮੈਨ ਸਾਹਿਬ ਨੇ ਕਿਹਾ ਕਿ ਚੰਗੀ ਉੱਚ ਕਾਨੂੰਨੀ ਸਿੱਖਿਆ ਦੇਣ ਲਈ ਉਹਨਾਂ ਕਿਦਾਂ ਸੰਘਰਸ਼ ਕਰਕੇ ਇਹ ਕਾਲਜ ਖੜ੍ਹਾ ਕੀਤਾ ਅਤੇ ਇਸ ਜੱਜ ਬਣੇ ਵਿਦਿਆਰਥੀ ਇੱਥੇ ਹੀ ਨਹੀਂ ਰੁਕਣਗੇ ਬਲਕਿ ਅਗਾਂਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਵੀ ਜੱਜ ਬਣਕੇ ਪਹੁੰਚਣਗੇ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਕਾਲਜ ਦੇ ਬਣੇ ਜੱਜ ਸਾਹਿਬਾਂ ਅਤੇ ਸਮੂਹ ਹੋਰ ਆਈਆਂ ਉੱਚ ਸਖਸ਼ੀਅਤਾ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੇ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਵੀ ਇਹਨਾਂ ਤਿੰਨੋਂ ਵਿਦਿਆਰਥੀਆਂ ਵਾਂਗ ਆਪਣਾ, ਕਾਲਜ ਦਾ ਅਤੇ ਆਪਣੇ ਮਾਪਿਆ ਦਾ ਮਿਹਨਤ ਨਾਲ ਉੱਚ ਪਦਵੀਆਂ ਹਾਸਲ ਕਰਕੇ ਨਾਮ ਰੌਸ਼ਨ ਕਰਨਾ ਹੈ। ਇਸ ਮੌਕੇ ਡਾ. ਗੁਰਇੰਦਰ ਮੋਹਣ ਸਿੰਘ, ਸ. ਜਤਿੰਦਰ ਸਿੰਘ ਵੈਹਣੀਵਾਲ (ਮਾਨਯੋਗ ਜੱਜ), ਸ਼੍ਰੀਮਤੀ ਕੁਲਦੀਪ ਕੌਰ (ਪ੍ਰਿੰਸੀਪਲ, ਬਾਬਾ ਫਰੀਦ ਪਬਲਿਕ ਸਕੂਲ), ਸ. ਕੁਲਜੀਤ ਸਿੰਘ ਮੋਂਗੀਆ, ਸ. ਮਹੀਪ ਇੰਦਰ ਸਿੰਘ, ਜੱਜ ਬਣੇ ਵਿਦਿਆਰਥੀਆਂ ਦੇ ਮਾਪੇ, ਸਮੂਹ ਟੀਚਿੰਗ ਸਟਾਫ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਰਹੇ।

ਬਾਬਾ ਫ਼ਰੀਦ ਲਾਅ ਕਾਲਜ ਦੇ ਤਿੰਨ ਵਿਦਿਆਰਥੀ PCS ਪ੍ਰੀਖਿਆ ਪਾਸ ਕਰ ਕੇ ਬਣੇ ਜੱਜੇ
ਇੰਦਰਜੀਤ ਸਿੰਘ, ਮੋਹਿਨੀ ਗੋਇਲ ਅਤੇ ਸੁਮਨਦੀਪ ਕੌਰ ਨੇ ਵਧਾਇਆ ਮਾਪਿਆਂ ਦਾ ਮਾਣ


ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬ ਪੁਲਿਸ ਅਕੈਡਮੀ ਫਿਲੌਰ ਦਾ ਦੌਰਾ
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿਖੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਐਲ.ਐਲ.ਬੀ (ਤਿੰਨ ਸਾਲਾ ਕੋਰਸ) ਸਾਲ-ਤੀਜਾ ਦੇ ਫੌਰੈਂਸਿਕ ਸਾਇੰਸ ਵਿਸ਼ੇ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਦਾ ਅਕੈਡਮਿਕ ਦੌਰਾ ਕੀਤਾ। ਵਿਦਿਆਰਥੀਆਂ ਨੇ ਉੱਥੇ ਫੌਰੈਂਸਿਕ ਸਾਇੰਸ ਲੈਬ ਅਤੇ ਸਟੇਟ ਫਿੰਗਰ ਪ੍ਰਿੰਟ ਬਿਊਰੋ ਦੇਖਿਆ। ਇਸ ਦੌਰਾਨ ਅਨੀਤਾ ਪੁੰਜ (ਆਈ.ਪੀ.ਐਸ, ਏ.ਡੀ.ਜੀ.ਪੀ-ਕਮ-ਡਾਇਰੈਕਟਰ, ਪੰਜਾਬ ਪੁਲਿਸ ਅਕੈਡਮੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਹਿਰ ਨਿਸ਼ਾਨ ਚੰਦ (ਇੰਚਾਰਜ ਫੌਰੈਂਸਿਕ ਸਾਇੰਸ ਲੈਬ), ਮਾਹਿਰ ਰਾਜੀਵ ਕੁਮਾਰ, ਮਾਹਿਰ ਰੋਮਲਪ੍ਰੀਤ ਕੌਰ, ਮਾਹਿਰ ਗਗਨਦੀਪ ਕੌਰ, ਸ਼੍ਰੀਮਤੀ ਹਰਭਜਨ ਕੌਰ (ਡਾਇਰੈਕਟਰ, ਫਿੰਗਰ ਪ੍ਰਿੰਟ ਬਿਊਰੋ) ਅਤੇ ਟੀਮ ਨੇ ਵਿਦਿਆਰਥੀਆਂ ਨੂੰ ਫੌਰੈਂਸਿਕ ਸਾਇੰਸ ਲੈਬ ਅਤੇ ਫਿੰਗਰਪ੍ਰਿੰਟ ਬਿਊਰੋ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਡੀ.ਐਨ.ਏ ਟੈਸਟ, ਪੋਲੋਗ੍ਰਾਫੀ ਟੈਸਟ, ਨਾਰਕੋ ਟੈਸਟ, ਡੈਟੋਨੇਟਰ, ਫੁੱਟ ਪ੍ਰਿੰਟ, ਵੱਖ-ਵੱਖ ਤਰਾਂ ਦੇ ਜਿਵੇਂ ਕਿ ਬਾਇਲੋਜੀਕਲ, ਕੈਮੀਕਲ ਅਤੇ ਫਿਜੀਕਲ ਸਬੂਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਯੰਤਰਾਂ ਬਾਰੇ ਵੀ ਦੱਸਿਆ ਜਿਵੇਂ ਕਿ ਐਪੀਡੀ ਸਕੋਪ, ਮਾਇਕ੍ਰੋਸਕੋਪ ਸਟੀਰੋਜੋਨ, ਬਲਾਸਟਿੰਗ ਕੈਪ, ਗੰਨ ਪਾਊਡਰ ਅਤੇ ਮਨੁੱਖੀ ਸਰੀਰ ਦੇ ਅੰਗਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੌਕਾ-ਏ-ਵਾਰਦਾਤ ਉੱਪਰ ਮੌਜੂਦਾ ਸਬੂਤਾਂ ਨੂੰ ਇਕੱਠਾ ਕਰਨ ਅਤੇ ਵੱਖ-ਵੱਖ ਯੰਤਰਾਂ ਅਤੇ ਕੈਮੀਕਲ ਪਾਊਡਰਾਂ ਨਾਲ ਫਿੰਗਰ ਪ੍ਰਿੰਟ ਚੁੱਕਣ ਦਾ ਪ੍ਰੈਕਟੀਕਲ ਢੰਗ ਵੀ ਦੱਸਿਆ ਅਤੇ ਲਵਾਰਿਸ ਲਾਸ਼ਾਂ ਦੇ ਫਿੰਗਰ ਪ੍ਰਿੰਟ ਲੈ ਕੇ ਉਹਨਾਂ ਨੂੰ ਲੈਬ ਵਿਚ ਪਏ ਰਿਕਾਰਡ ਨਾਲ ਮਿਲਾ ਕੇ ਲਾਸ਼ ਦੀ ਪਛਾਣ ਕਰਨ ਦਾ ਵੀ ਢੰਗ ਦੱਸਿਆ। ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ਤੇ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਇਸ ਅਕੈਡਮਿਕ ਟੂਰ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਵਿਦਿਆਰਥੀਆਂ ਨੂੰ ਅਜਿਹੇ ਅਕੈਡਮਿਕ ਦੌਰਿਆਂ ਵਿੱਚ ਭਾਗ ਲੈ ਕੇ ਆਪਣੀ ਪ੍ਰੈਕਟੀਕਲ ਜਾਣਕਾਰੀ ਵਿੱਚ ਵਾਧਾ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰਾਂ ਦੇ ਦੌਰੇ ਕਰਵਾਉਂਦੇ ਰਹਾਂਗੇ। ਉਹਨਾਂ ਅਸਿਸਟੈਂਟ ਪ੍ਰੋਫੈਸਰ ਮਿਸ ਦੀਪਿਕਾ ਕੰਵਰ (ਵਿਜਿਟ ਇੰਚਾਰਜ) ਅਤੇ ਵਿਦਿਆਰਥੀਆਂ ਨੂੰ ਇਸ ਦੌਰੇ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ।


ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਨੈਸ਼ਨਲ ਲੋਕ ਅਦਾਲਤ ਦਾ ਦੌਰਾ
ਜਿਲ੍ਹਾ ਕੋਰਟ ਫਰੀਦਕੋਟ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਬਾਬਾ ਫਰੀਦ ਲਾਅ ਕਾਲਜ ਦੇ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਕਾਲਜ ਦੇ ਵਿਦਿਆਰਥੀਆਂ ਨੇ ਨੈਸ਼ਨਲ ਲੋਕ ਅਦਾਲਤ ਦਾ ਦੌਰਾ ਕੀਤਾ। ਇਸ ਵਿੱਚ ਕਾਲਜ ਦੇ ਵਿਦਿਆਰਥੀਆਂ ਆਰਜੂ, ਹਰਸਿਮਰਨ ਕੌਰ, ਜਾਗਰਿਤ, ਨੀਤੀਸ਼, ਅਮਿਤ, ਸਾਗਰ,ਚੰਚਲ, ਨਵਦੀਪ,ਨੀਤੀਕਾ,ਸੀਮਾ ਗਰਗ, ਕੰਚਨ,ਪਵਨਦੀਪ ਕੌਰ, ਗੌਰਵ, ਨਿਸ਼ਪਰੀਤ, ਆਰਜੂ, ਮਾਨਿਕ,ਸਿਧਾੰਤੀ,ਸ਼ਰਨਜੀਤ, ਪਰਮਜੀਤ ਤੇ ਗੁਰਪ੍ਰੀਤ ਨੇ ਸ਼੍ਰੀ ਪੰਕਜ (ਮੂਟ ਇੰਚਾਰਜ) ਦੀ ਨਿਗਰਾਨੀ ਹੇਠ ਲੋਕ ਅਦਾਲਤ ਦੀ ਕਾਰਵਾਈ ਦੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਮਾਨਯੋਗ ਜੱਜ ਸਾਹਿਬਾਨ ਸ਼੍ਰੀਮਤੀ ਰਮੇਸ਼ ਕੁਮਾਰੀ (ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਿਟੀ-ਕਮ-ਸੈਸ਼ਨ ਜੱਜ), ਨੀਤੀਕਾ ਵਰਮਾ (ਪ੍ਰਿੰਸੀਪਲ ਜੱਜ ਫੈਮਲੀ ਕੋਰਟ), ਸ਼੍ਰੀ ਪ੍ਰਸ਼ਾਤ ਵਰਮਾ (ਮਾਨਯੋਗ ਜੱਜ), ਸ਼੍ਰੀ ਅਜੇਪਾਲ ਸਿੰਘ (ਮਾਨਯੋਗ ਜੱਜ) ਅਤੇ ਸ਼੍ਰੀ ਅਜੀਤਪਾਲ ਸਿੰਘ (ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਰੀਦਕੋਟ) ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਲੋਕ ਅਦਾਲਤ ਵਿੱਚ ਕਿਵੇਂ ਸਿਵਲ ਕੇਸਾਂ, ਫੈਮਿਲੀ ਕੇਸਾਂ ਅਤੇ ਚੈੱਕ ਡਿਸਆਨਰ ਕੇਸਾਂ, ਐਮ ਏ ਸੀ ਟੀ ਅਤੇ ਛੋਟੇ ਅਪਰਾਧਿਕ ਕੇਸਾਂ ਵਿੱਚ ਰਾਜੀਨਾਮਾ ਕਰਵਾ ਕੇ ਜਲਦੀ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਵਿਦਿਆਰਥੀਆਂ ਦੇ ਕਾਲਜ ਵਿਖੇ ਪੁੱਜਣ ਤੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਜਿਲਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਿਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਅਦਾਲਤੀ ਸਿਸਟਮ ਬਾਰੇ ਜਾਣੂ ਕਰਵਾਇਆ।ਅੰਤ ਵਿੱਚ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਵਿਦਿਆਰਥੀਆਂ ਨੂੰ ਇਸ ਦੌਰੇ ਦੀ ਸਫਲਤਾ ਲਈ ਵਧਾਈ ਦਿੱਤੀ।

ਬਾਬਾ ਫਰੀਦ ਲਾਅ ਕਾਲਜ ਚ ਕਰਵਾਇਆ ਗਿਆ ਮੂਟ ਮੁਕਾਬਲਾ
ਬਾਬਾ ਫਰੀਦ ਲਾਅ ਕਾਲਜ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਇੰਟਰਾ ਕਲਾਸ-ਮੂਟ ਮੁਕਾਬਲਾ ਕਰਵਾਇਆ ਗਿਆ। ਇਹ ਮੂਟ ਮੁਕਾਬਲਾ ਕ੍ਰਿਮੀਨਲ ਲਾਅ-ਸ਼ੈਕਸ਼ਨ 302, 304ਬੀ, 306, 498ਏ ਆਈ.ਪੀ.ਸੀ ਨਾਲ ਸਬੰਧਤ ਸੀ। ਇਸ ਵਿੱਚ ਭਾਗ-ਪੰਜਵਾਂ ਅਤੇ ਚੌਥਾ ਦੀਆਂ ਪੰਜ ਕਲਾਸਾਂ ਚੋਂ 25 ਬਿਹਤਰੀਨ ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਗ ਪੰਜਵਾਂ ਵਿੱਚੋਂ ਕਿਨਸ਼ੁਕ ਸ਼ਰਮਾ, ਹਰਮਨਜੀਤ ਕੌਰ, ਰਾਧਿਕਾ ਅਤੇ ਭਾਗ-ਚੌਥਾ ਵਿੱਚੋਂ ਗੁਰਪਿੰਦਰ ਸਿੰਘ, ਲਵਪ੍ਰੀਤ, ਕੋਮਲਜੀਤ ਕੌਰ ਨੂੰ ਬੇਹਤਰੀਨ ਪ੍ਰੋਫਾਰਮਰ ਐਲਾਨਿਆ ਗਿਆ। ਇਸ ਤੋਂ ਇਲਾਵਾ ਸਾਕਸ਼ੀ, ਨਵਦੀਪ ਕੌਰ, ਅਮਨਦੀਪ ਕੌਰ ਅਤੇ ਸ਼ਰਨਜੀਤ ਕੌਰ ਨੇ ਵੀ ਵਧੀਆ ਪ੍ਰਫੋਰਮ ਕੀਤਾ। ਇਸ ਮੁਕਾਬਲੇ ਨੂੰ ਕਾਲਜ ਚੋਂ ਹੀ ਪ੍ਰੋਫੈਸਰ ਸਾਹਿਬਾਨਾਂ ਦੇ ਬਣਾਏ ਗਏ ਪੈਨਲ ਜਿਸ ਵਿੱਚ ਅਸਿਟੈਂਟ ਪ੍ਰੋਫੈਸਰ ਪੰਕਜ (ਮੂਟ ਇੰਚਾਰਜ), ਬਲਜਿੰਦਰ ਕੌਰ, ਪ੍ਰਿਯੰਕਾ ਗਰਗ ਅਤੇ ਕਿਰਨਜੀਤ ਕੌਰ ਨੇ ਜੱਜ ਵਜੋਂ ਸੁਣਿਆ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਇਸ ਮੂਟ ਮੁਕਾਬਲੇ ਚ ਪ੍ਰੋਸ਼ੀਕਿਓਸ਼ਨ ਅਤੇ ਡਿਫੈਂਸ ਵਕੀਲ ਦੀ ਕੇਸ ਤਿਆਰੀ ਦੀ ਯੋਜਨਾ ਨੂੰ ਬਰੀਕੀ ਨਾਲ ਸਿੱਖਿਆ। ਇਸ ਮੌਕੇ ਸ. ਇੰਦਰਜੀਤ ਸਿੰਘ ਖਾਲਸਾ (ਚੇਅਰਮੈਨ, ਬਾਬਾ ਫਰੀਦ ਸੰਸਥਾਵਾਂ) ਨੇ ਵਿਦਿਆਰਥੀਆਂ ਦੇ ਹੁਨਰ ਦੀ ਪ੍ਰਸੰਸਾ ਕੀਤੀ। ਇਸ ਸਮੇਂ ਪ੍ਰੋਫੈਸਰ ਪੰਕਜ ਕੁਮਾਰ ਗਰਗ (ਪ੍ਰਿੰਸੀਪਲ) ਨੇ ਕਿਹਾ ਕਿ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਕਈ ਫੈਸਲੇ ਲਏ ਜਾ ਰਹੇ ਨੇ ਤੇ ਇੰਟਰਾ ਕਲਾਸ-ਮੂਟ ਮੁਕਾਬਲੇ ਇਸੇ ਦਿਸ਼ਾ ਚ ਅਗਾਂਹ ਵਧੂ ਕਦਮ ਹੈ । ਡਾ. ਨਵਜੋਤ ਕੌਰ (ਇੰਚਾਰਜ ਅਕੈਡਮਿਕ) ਨੇ ਵਿਦਿਆਰਥੀਆਂ ਚ ਮੁਕਾਬਲੇ ਦੀ ਭਾਵਨਾ ਬਰਕਰਾਰ ਰੱਖਣ ਲਈ ਇਨ੍ਹਾਂ ਕੰਪੀਟੀਸ਼ਨਾਂ ਨੂੰ ਜਰੂਰੀ ਦੱਸਿਆ। ਅੰਤ ਵਿੱਚ ਅਸਿਸਟੈਂਟ ਪ੍ਰੋਫੈਸਰ ਪੰਕਜ (ਮੂਟ ਇੰਚਾਰਜ) ਨੇ ਉਹਨਾਂ ਨੂੰ ਮੁਕਾਬਲੇ ਕਰਾਉਣ ਲਈ ਹਲਾਸ਼ੇਰੀ ਦੇਣ ਅਤੇ ਵਿਦਿਆਰਥੀਆਂ ਨੂੰ ਮੰਚ ਪ੍ਰਦਾਨ ਕਰਨ ਲਈ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ ।

Baba Farid Law College Faridkot, Hostel Girls Visited to Regilious & Historic places at Anandpur Sahib.

